ਸ਼੍ਰੀ ਰਮੇਸ਼ ਕੁਮਾਰ ਨੂੰ ਸ਼ਹਿਰੀ ਇਕਾਈ ਦਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਐਲਾਨ
ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਦਫ਼ਤਰ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਯੂਥ ਵਿੰਗ ਹਿੰਦੁਸਤਾਨ ਯੁਵਾ ਸੈਨਾ ਜ਼ਿਲ੍ਹਾ ਪਟਿਆਲਾ ਦੀ ਪਟਿਆਲਾ ਸ਼ਹਿਰੀ ਇਕਾਈ ਦਾ ਗਠਨ ਕੀਤਾ ਗਿਆ। ਸ਼੍ਰੀ ਵਿਸ਼ਾਲ ਕੁਮਾਰ ਨੂੰ ਯੂਥ ਯੂਨਿਟ ਸ਼ਹਿਰੀ ਪਟਿਆਲਾ ਦਾ ਪ੍ਰਧਾਨ ਅਤੇ ਸ਼੍ਰੀ ਰਮੇਸ਼ ਕੁਮਾਰ ਨੂੰ ਸ਼ਹਿਰੀ ਇਕਾਈ ਦਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਐਲਾਨ ਅੱਜ ਖੁਦ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਜੀ ਨੇ ਕੀਤਾ। ਇਸ ਮੌਕੇ ਪਾਰਟੀ ਦੇ ਮਹਿਲਾ ਵਿੰਗ ਦੀ ਉੱਤਰੀ ਭਾਰਤ ਪ੍ਰਧਾਨ, ਸੇਵਾਮੁਕਤ ਡੀ.ਜੀ.ਪੀ ਪੰਜਾਬ ਪੁਲਿਸ ਦੀ ਧਰਮ ਪਤਨੀ ਸ੍ਰੀ ਮਤੀ ਸਵਰਾਜ ਘੁੰਮਣ ਭਾਟੀਆ ਅਤੇ ਪੰਜਾਬ ਦੇ ਮੀਤ ਪ੍ਰਧਾਨ ਅਤੇ ਕੌਮੀ ਦਫ਼ਤਰ ਦੇ ਇੰਚਾਰਜ ਸ੍ਰੀ ਰਵਿੰਦਰ ਸਿੰਗਲਾ ਵੀ ਹਾਜ਼ਰ ਸਨ।
ਸ਼੍ਰੀ ਵਿਸ਼ਾਲ ਕੁਮਾਰ ਦੀ ਅਗਵਾਈ ਵਿੱਚ ਇੱਕ ਦਰਜਨ ਨੌਜਵਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਯੂਥ ਵਿੰਗ ਵਿੱਚ ਸ਼ਾਮਲ ਹੋਏ। ਜਿਨਾਂ ਵਿੱਚ ਵਿਜੇ ਕੁਮਾਰ ਸੰਜੇ ਕੁਮਾਰ ਜਗਦੀਸ਼ ਪਾਸਵਾਨ ਮੁਕੇਸ਼ ਕੁਮਾਰ ਪ੍ਰਿੰਸ ਕੁਮਾਰ ਰਾਜੇਸ਼ ਕੁਮਾਰ ਆਦਿ ਨੌਜਵਾਨ ਸਾਮਲ ਰਹੇ। ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਜੀ ਨੇ ਉਨ੍ਹਾਂ ਨੂੰ ਭਗਵਾ ਪਟਕਾ ਪਹਿਨਾ ਕੇ ਸੰਗਠਨ ਵਿੱਚ ਸ਼ਾਮਲ ਕਰਵਾਇਆ।
ਸ਼੍ਰੀ ਵਿਸ਼ਾਲ ਕੁਮਾਰ ਨੇ ਹਿੰਦੁਸਤਾਨ ਯੁਵਾ ਸੈਨਾ ਸ਼ਹਿਰੀ ਇਕਾਈ ਪਟਿਆਲਾ ਦਾ ਪ੍ਰਧਾਨ ਨਿਯੁਕਤ ਕਰਨ ਲਈ ਮਾਨਯੋਗ ਸ਼੍ਰੀ ਪਵਨ ਗੁਪਤਾ ਜੀ ਅਤੇ ਹੋਰ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸ਼ਿਵ ਸੈਨਾ ਹਿੰਦੁਸਤਾਨ ਦੀ ਯੂਥ ਇਕਾਈ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੰਗਠਨ ਵੱਲ ਆਕਰਸ਼ਿਤ ਕਰਨਾ ਚਾਹੁੰਦੇ ਹਨ। ਪਟਿਆਲਾ ਵਿੱਚ ਸ਼ਾਮਿਲ ਕੀਤਾ ਜਾਵੇਗਾ।