ਸ਼ਿਵ ਸੈਨਾ ਹਿੰਦੁਸਤਾਨ ਪਟਿਆਲਾ ਸ਼ਹਿਰੀ ਇਕਾਈ

ਸ਼ਿਵ ਸੈਨਾ ਹਿੰਦੁਸਤਾਨ ਪਟਿਆਲਾ ਸ਼ਹਿਰੀ ਇਕਾਈ ਦੇ ਸਮੂਹ ਵਰਕਰਾਂ ਅਤੇ ਸੀਨੀਅਰ ਆਗੂਆਂ ਦੀ ਸਾਂਝੀ ਮੀਟਿੰਗ ਗੁਰੂ ਨਾਨਕ ਨਗਰ ਸਥਿਤ ਸ਼੍ਰੀ ਲਕਸ਼ਮਣ ਦਾਸ ਸ਼ਰਮਾ ਭੋਲਾ ਸਾਊਂਡ ਦੇ ਗ੍ਰਹਿ ਵਿਖੇ ਆਯੋਜਤ ਕੀਤੇ ਗਏ ਕੀਰਤਨ ਉਪਰੰਤ ਹੋਈ। ਇਸ ਕੀਰਤਨ ਵਿੱਚ ਅਤੇ ਕੀਰਤਨ ਉਪਰੰਤ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਸ਼੍ਰੀ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮਾਤਾ ਜੀ ਦੇ ਕੀਰਤਨ ਤੋਂ ਬਾਅਦ ਸਥਾਨਕ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਪਵਨ ਗੁਪਤਾ ਨੇ ਕਿਹਾ ਕਿ ਪਾਕਿਸਤਾਨ ਦੇ ਇਸ਼ਾਰੇ ‘ਤੇ ਜੈਸ ਏ ਮੁਹੰਮਦ, ਲਸ਼ਕਰ ਤੋਇਬਾ ਅਤੇ ਖਾਲਿਸਤਾਨੀ ਅੱਤਵਾਦੀ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ, ਪਰ ਸ਼ਿਵ ਸੈਨਾ ਹਿੰਦੁਸਤਾਨ ਭਾਈਚਾਰਕ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਕਿਸੇ ਵੀ ਕਾਰਵਾਈ ਦਾ ਡਟਵਾਂ ਵਿਰੋਧ ਕਰਨਗੇ। ਉਨ੍ਹਾਂ ਨੇ ਜੈਸੇ ਮੁਹੰਮਦ ਵਰਗੇ ਮੁਸਲਿਮ ਕੱਟੜਪੰਥੀ ਪਾਕਿਸਤਾਨੀ ਅੱਤਵਾਦੀਆਂ ਅਤੇ ਹੋਰ ਅੱਤਵਾਦੀ ਸੰਗਠਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਵਿੱਚ ਹਿੰਦੂ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਹਿੰਦੂ ਧਾਰਮਿਕ ਅਸਥਾਨਾਂ ਅਤੇ ਹਿੰਦੂ ਆਗੂਆਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ।
ਅੱਜ ਦੀ ਮੀਟਿੰਗ ਵਿੱਚ ਸ਼੍ਰੀ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ ਪਟਿਆਲਾ ਦੇਹਾਤੀ ਯੂਨਿਟ 2 ਦੇ ਅਹੁਦੇਦਾਰਾਂ ਦਾ ਐਲਾਨ ਕੀਤਾ।ਸ਼੍ਰੀ ਲਕਸ਼ਮਣ ਦਾਸ ਸ਼ਰਮਾ (ਭੋਲਾ ਸਾਊਂਡ) ਨੂੰਪਟਿਆਲਾ ਦੇਹਤੀ 2 ਦਾ ਪ੍ਰਧਾਨ ਨਿਯੁਕਤ ਕੀਤਾ।
ਸ੍ਰੀ ਸੰਜੀਵ ਕੁਮਾਰ ਗਰਗ ਉੱਪ-ਪ੍ਰਧਾਨ ਦੇਹਾਤੀ ਪਟਿਆਲਾ 2
3 ਸ਼੍ਰੀ ਲਲਿਤ ਗਰਗ
(4) ਭੁਪਿੰਦਰ ਗਰੇਵਾਲ
5) ਸ਼੍ਰੀ ਗੁਰਪ੍ਰੀਤ ਸਿੰਘ ਸੰਗਠਨ ਮੰਤਰੀ ਪਟਿਆਲਾ ਦੇਹਾਤੀ 2
(6) ਸ਼੍ਰੀ ਦੀਪਕ ਸ਼ਰਮਾ ਯੂਥ ਪ੍ਰਧਾਨ ਦਿਹਾਤੀ 2
[7) ਸ਼੍ਰੀ ਸਾਹਿਲ ਸ਼ਰਮਾ ਉੱਪ ਪ੍ਰਧਾਨ ਦਿਹਾਤੀ 2 ਯੂਥ ਯੂਨਿਟ
(8) ਸ਼੍ਰੀ ਪ੍ਰਦੀਪ ਰਾਏ ਜਨਰਲ ਸਕੱਤਰ ਪਟਿਆਲਾ ਦੇਹਤੀ 2
(9) ਸ਼੍ਰੀ ਅਜੈ ਸ਼ਰਮਾ ਪ੍ਰੈਸ ਸਕੱਤਰ ਪਟਿਆਲਾ ਦੇਹਾਤੀ 2
(10) ਸ਼੍ਰੀ ਪੁਸ਼ਪੇਂਦਰ ਸ਼ਰਮਾ ਪ੍ਰੈਸ ਸੈਕਟਰੀ ਪਟਿਆਲਾ ਦੇਹਤੀ 2
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਸਲਾਹਕਾਰ ਸ਼੍ਰੀ ਹੇਮਰਾਜ ਗੋਇਲ, ਸ਼੍ਰੀ ਰਵਿੰਦਰ ਸਿੰਗਲਾ ਉਪ ਪ੍ਰਧਾਨ ਪੰਜਾਬ, ਸ਼੍ਰੀ ਅਮਰਜੀਤ ਬੰਟੀ ਇੰਚਾਰਜ ਪੰਜਾਬ ਹਿੰਦੁਸਤਾਨ ਯੁਵਾ ਸੈਨਾ, ਸ਼੍ਰੀ ਸਰਵਣ ਕੁਮਾਰ ਜਿਲਾ ਮੀਤ ਪ੍ਰਧਾਨ ਪਟਿਆਲਾ ਆਦਿ ਸੀਨੀਅਰ ਆਗੂ ਵੀ ਹਾਜ਼ਰ ਸਨ।