ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਪਟਿਆਲਾ ਵਿਖੇ ਪਰਮੇਸ਼ਰ ਦੁਆਰ ਵਿਖੇ ਨਤਮਸਤਕ ਹੋਏ

ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਪਟਿਆਲਾ ਵਿਖੇ ਪਰਮੇਸ਼ਰ ਦੁਆਰ ਵਿਖੇ ਨਤਮਸਤਕ ਹੋਏ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਜੀ ਦੇ ਪਿਛਲੇ ਦਿਨੀਂ ਹੋਏ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਹਨਾਂ ਦੇ ਨਾਲ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਦੀ ਉੱਤਰੀ ਭਾਰਤ ਪ੍ਰਧਾਨ ਸ੍ਰੀਮਤੀ ਸਵਰਾਜ ਘੁੰਮਣ ਭਾਟੀਆ, ਸ਼ਮਾ ਕਾਂਤ ਪਾਂਡੇ ਮੀਤ ਪ੍ਰਧਾਨ ਪੰਜਾਬ ਇੰਚਾਰਜ ਉੱਤਰ ਪ੍ਰਦੇਸ਼, ਰਵਿੰਦਰ ਸਿੰਗਲਾ ਮੀਤ ਪ੍ਰਧਾਨ ਪੰਜਾਬ ਸੂਬਾ, ਅਮਰਜੀਤ ਬੰਟੀ ਪੰਜਾਬ ਇੰਚਾਰਜ- ਹਿੰਦੁਸਤਾਨ ਯੁਵਾ ਸੈਨਾ ਪੰਜਾਬ ਦੇ ਇੰਚਾਰਜ ਅਤੇ ਕਿਰਨ ਕੁਮਾਰੀ ਅਤੇ ਹੋਰ ਸੀਨੀਅਰ ਆਗੂ ਉਨ੍ਹਾਂ ਦੇ ਨਾਲ ਰਹੇ।
ਪਵਨ ਗੁਪਤਾ ਨੇ ਬਾਬਾ ਢੱਡਰੀਆ ਵਾਲੇ ਦੇ ਮਾਤਾ ਜੀ ਦੇ ਦੁਖਦਾਈ ਅਕਾਲ ਚਲਾਣੇ ‘ਤੇ ਸ਼ਿਵ ਸੈਨਾ ਹਿੰਦੁਸਤਾਨ ਦੀ ਵੱਲੋਂ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਸੀਂ ਇਸ ਅਥਾਹ ਦੁੱਖ ਦੀ ਘੜੀ ਵਿੱਚ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਨਾਲ ਖੜੇ ਹਾਂ, ਮਾਤਾ ਜੀ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।