ਗੁਰਦਾਸਪੁਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ

ਗੁਰਦਾਸਪੁਰ 4 ਅਗਸਤ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਅੱਜ ਵਿਸ਼ੇਸ਼ ਦੌਰੇ ਤੇ ਗੁਰਦਾਸਪੁਰ ਪਹੁੰਚੇ ਅਤੇ ਇੱਕ ਸਥਾਨਕ ਹਲ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬੇਹਦ ਖਰਾਬ ਹੋ ਚੁੱਕੇ ਹਨ। ਗੈਂਗਸਟਰਾਂ ਵੱਲੋਂ ਰੋਜ਼ ਫਿਰੋਤੀ ਲਈ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਜਾ ਰਿਹਾ ਹੈ ਜਦਕਿ ਅੱਤਵਾਦੀ ਸੋਚ ਵਾਲੇ ਵਿਅਕਤੀਆਂ ਵੱਲੋਂ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਹਨਾਂ ਮਾਮਲਿਆਂ ਵਿੱਚ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਹੈਰਾਨੀਜਨਕ ਹੈ।
ਉਹਨਾਂ ਕਿਹਾ ਕਿ ਪੰਜਾਬ ਦਾ ਵਾਸੀ 45 ਫੀਸਦੀ ਹਿੰਦੂ ਇਸ ਵੇਲੇ ਖੌਫ ਦੇ ਸਾਏ ਵਿੱਚ ਜ਼ਿੰਦਗੀ ਜੀਣ ਲਈ ਮਜਬੂਰ ਹੋ ਰਿਹਾ ਹੈ। ਅੰਮ੍ਰਿਤਸਰ ਵਿਖੇ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਪੱਟੀ ,ਲੁਧਿਆਣਾ ,ਮੋਹਾਲੀ ਵਿੱਚ ਵੀ ਹਿੰਦੂ ਆਗੁਆਂ ਤੇ ਹਮਲੇ ਹੋਏ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇਹਨਾਂ ਇਲਾਕਿਆ ਵਿੱਚ ਜਾਣਾ ਵੀ ਜਰੂਰੀ ਨਹੀਂ ਸਮਝਿਆ । ਮੁੱਖ ਮੰਤਰੀ ਦੇ ਮੂੰਹੋਂ ਇਹਨਾਂ ਬਾਰੇ ਇੱਕ ਸ਼ਬਦ ਵੀ ਨਹੀਂ ਨਿਕਲਿਆ ਭਾਰੀ ਸ਼ਿਵ ਸੈਨਾ ਹਿੰਦੁਸਤਾਨ ਇਸ ਬਾਰੇ ਚੁੱਪ ਨਹੀਂ ਬੈਠੇਗੀ। ਉਹਨਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਭਗਵਾ ਬੈਠਕਾਂ ਤੇ ਰੈਲੀਆਂ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਗੱਲ ਪੁਲਿਸ ਪ੍ਰਸ਼ਾਸਨ ਦੀ ਕਰੀਏ ਤਾਂ ਵੱਡੇ ਅਧਿਕਾਰੀ ਜਨ ਪ੍ਰਤਿਨੀਧੀਆਂ ਅਤੇ ਨੁਮਾਇੰਦਿਆਂ ਦੇ ਫੋਨ ਤੱਕ ਰਸੀਵ ਕਰਨਾ ਜਰੂਰੀ ਨਹੀਂ ਸਮਝਦੇ। ਅਜਿਹੀ ਸਥਿਤੀ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਅਧਿਕਾਰੀਆਂ ਤੱਕ ਕੌਣ ਪਹੁੰਚਾਏਗਾ । ਉਹਨਾਂ ਕਿਹਾ ਕਿ ਸੂਬੇ ਦੇ ਮੌਜੂਦਾ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਘਰਾਂ ਚ ਵੜ ਕੇ ਕਤਲ ਕੀਤੇ ਜਾ ਰਹੇ ਹਨ। ਹਮਲਾਵਰ ਆਉਂਦੇ ਹਨ ਤੇ ਤਾਬੜ ਤੋੜ ਗੋਲੀਆਂ ਚਲਾ ਕੇ ਆਰਾਮ ਨਾਲ ਨਿਕਲ ਜਾਂਦੇ ਹਨ ਪਰ ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ। ਦੂਜੇ ਪਾਸੇ ਕੁਝ ਅੱਤਵਾਦੀ ਸੋਚ ਵਾਲੇ ਵਿਅਕਤੀ ਅਜਿਹੇ ਮੌਕੇ ਲੱਭਦੇ ਹਨ ਕਿ ਹਾਲਾਤ ਨੂੰ ਹੋਰ ਭਖਾਇਆ ਜਾ ਸਕੇ ਅਤੇ ਹਿੰਦੂਆਂ ਸਿੱਖਾਂ ਨੂੰ ਆਪਸ ਵਿੱਚ ਲੜਨ ਲਈ ਉਕਸਾਇਆ ਜਾ ਸਕੇ । ਪਵਨ ਗੁਪਤਾ ਨੇ ਦੋਸ਼ ਲਗਾਇਆ ਕਿ ਇਹ ਸਭ ਮੁੱਖ ਮੰਤਰੀ ਦੀ ਢਿਲਾਈ ਕਾਰਨ ਹੀ ਹੋ ਰਿਹਾ ਹੈ ਕਿਉਂਕਿ ਜੇਕਰ ਭਗਵੰਤ ਮਾਨ ਵੱਲੋਂ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਿੱਤੇ ਨਾ ਜੀ ਜੋਗੀ ਵਾਂਗ ਸਖਤ ਰਵਈਆ ਅਪਣਾਇਆ ਹੁੰਦਾ ਤਾਂ ਪੰਜਾਬ ਦੇ ਹਾਲਾਤ ਵੀ ਅੱਜ ਵੱਖ ਹੁੰਦੇ।
ਇਹ ਪੁੱਛੇ ਜਾਣ ਤੇ ਕਿ ਜੇਕਰ ਸਾਰੀਆਂ ਸ਼ਿਵ ਸੈਨਾਵਾਂ ਦਾ ਟੀਚਾ ਇੱਕ ਹੈ ਤਾਂ ਇਹ ਸਾਰੀਆਂ ਸ਼ਿਵ ਸੈਨਾ ਵੱਖ ਵੱਖ ਕਿਉਂ ਕੰਮ ਕਰ ਰਹੀਆਂ ਹਨ ਪਵਨ ਗੁਪਤਾ ਨੇ ਕਿਹਾ ਕਿ ਜਿੱਥੋਂ ਤੱਕ ਸੋਚ ਦੀ ਗੱਲ ਹੈ ਸਾਰੇ ਅੰਦਰੋਂ ਇੱਕ ਹਨ ਅਤੇ ਬਹੁਤ ਜਲਦੀ ਹੀ ਸਾਰੀ ਸ਼ਿਵ ਸੈਨਾਵਾਂ ਦੇ ਆਗੂ ਪੰਜਾਬ ਦੇ ਹਾਲਾਤ ਬਾਰੇ ਵੀ ਇੱਕ ਮੰਚ ਤੇ ਹੋਣਗੇ ਅਤੇ ਨਾਲ ਹੀ ਸਾਰੇ ਇਕੱਠੇ ਹੋ ਕੇ ਹਿੰਦੂ ਸਮਾਜ ਨੂੰ ਜਾਗਰੂਕ ਵੀ ਕਰਨਗੇ। ਪੰਜਾਬ ਵਿੱਚ ਪਠਾਨਕੋਟ ਨੇੜੇ ਲਗਾਤਾਰ ਸ਼ਕਤੀ ਵਿਅਕਤੀ ਦੇਖੇ ਜਾਣ ਤੇ ਗੁਪਤਾ ਨੇ ਕਿਹਾ ਕਿ ਸਰਹੱਦ ਤੇ ਤੈਨਾਤ ਕੁਝ ਭਰਿਸ਼ਟਾਚਾਰੀ ਅਧਿਕਾਰੀਆਂ ਕਾਰਨ ਅਜਿਹੀ ਘੁਸਪੈਠ ਹੋਈ ਹੈ ਤੇ ਕੇਂਦਰ ਸਰਕਾਰ ਅਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਇਸ ਬਾਰੇ ਬਹੁਤ ਵਧੀਆ ਫੈਸਲੇ ਲਏ ਹਨ ਤੇ ਦੋ ਡੀਜੀ ਬਦਲੇ ਹਨ। ਉਮੀਦ ਹੈ ਕਿ ਹੁਣ ਅਜਿਹੀ ਘੁਸਪੈਠ ਦੀਆਂ ਘਟਨਾਵਾਂ ਨਹੀਂ ਸਾਹਮਣੇ ਆਉਣਗੀਆਂ।
ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬੇ ਵਿੱਚ ਵਿਗੜੇ ਹਾਲਾਤਾਂ ਬਾਰੇ ਅਗਲੇ ਕਦਮ ਬਾਰੇ ਪਵਨ ਗੁਪਤਾ ਨੇ ਕਿਹਾ ਕਿ ਹਿੰਦੂ ਆਗੂਆਂ ਅਤੇ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਅਸੀਂ ਜਨਤਾ ਦੀ ਕਚਹਿਰੀ ਵਿੱਚ ਜਾ ਰਹੇ ਹਾਂ। ਇਸ ਦੇ ਨਾਲ ਹੀ ਆਪਣੇ ਕਾਡਰ ਦਾ ਹੌਸਲਾ ਬੁਲੰਦ ਕਰ ਰਹੇ ਹਾਂ। ਜੇਕਰ ਅਜਿਹਾ ਹੀ ਸੁਤੇਲਾ ਵਿਤਕਰਾ ਹਿੰਦੂਆਂ ਨਾਲ ਪੰਜਾਬ ਵਿੱਚ ਹੁੰਦਾ ਰਿਹਾ ਤਾਂ ਸ਼ਿਵ ਸੈਨਾ ਹਿੰਦੁਸਤਾਨ ਕੇ ਆਪਣਾ ਸ਼ਾਂਤੀ ਪੂਰਨ ਢੰਗ ਨਾਲ ਸੜਕਾਂ ਤੇ ਉਤਰ ਕੇ ਆਪਣੇ ਪ੍ਰਦਰਸ਼ਨ ਸ਼ੁਰੂ ਕਰੇਗੀ।